ਭਾਜਪਾ ਵੱਲੋਂ ਵਿਧਾਨ ਸਭਾ ਟਿਕਟ ਦੀ ਦਾਅਵੇਦਾਰੀ, ਜੈ ਪ੍ਰਕਾਸ਼ ਉਰਫ਼ ਟੀਟੂ ਬਾਨੀਆ ਨੇ ਧੀਮਾਨ ਜੀ ਨੂੰ ਸੌਂਪਿਆ ਮੰਗ ਪੱਤਰ
ਲੁਧਿਆਣਾ ਤੋਂ ਅਸ਼ਵਨੀ ਚੋਪੜਾ ਦੀ ਰਿਪੋਰਟ
ਲੁਧਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਦੇ ਪੁਰਾਣੇ ਅਤੇ ਸਮਰਪਿਤ ਵਰਕਰ ਜੈ ਪ੍ਰਕਾਸ਼ ਉਰਫ਼ ਟੀਟੂ ਬਾਨੀਆ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਇਸ ਸਬੰਧ ਵਿੱਚ ਉਨ੍ਹਾਂ ਨੇ ਧੀਮਾਨ ਜੀ ਨੂੰ ਆਪਣਾ ਬਾਇਓਡਾਟਾ ਅਤੇ ਮੰਗ ਪੱਤਰ ਸੌਂਪ ਕੇ ਭਾਜਪਾ ਵੱਲੋਂ ਵਿਧਾਨ ਸਭਾ ਦੀ ਟਿਕਟ ਦੇਣ ਦੀ ਮੰਗ ਕੀਤੀ।
ਜੈ ਪ੍ਰਕਾਸ਼ ਉਰਫ਼ ਟੀਟੂ ਬਾਨੀਆ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਭਾਜਪਾ ਨਾਲ ਜੁੜੇ ਹੋਏ ਹਨ ਅਤੇ ਪਾਰਟੀ ਲਈ ਇੱਕ ਪੁਰਾਣੇ ਤੇ ਸਮਰਪਿਤ ਵਰਕਰ ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਹੁਣ ਉਹ ਚਾਹੁੰਦੇ ਹਨ ਕਿ ਪਾਰਟੀ ਉਨ੍ਹਾਂ ਨੂੰ ਵਿਧਾਨ ਸਭਾ ਚੋਣ ਲੜਨ ਦਾ ਮੌਕਾ ਦੇਵੇ, ਤਾਂ ਜੋ ਉਹ ਵਿਧਾਇਕ ਬਣ ਕੇ ਭਾਜਪਾ ਦੇ ਨਾਲ-ਨਾਲ ਆਮ ਜਨਤਾ ਦੀ ਵੀ ਸੇਵਾ ਕਰ ਸਕਣ।
ਉਨ੍ਹਾਂ ਨੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਪੁਰਾਣੀ ਪਾਰਟੀ ਸੇਵਾ ਅਤੇ ਸਮਰਪਣ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਦੀ ਦਾਅਵੇਦਾਰੀ ‘ਤੇ ਵਿਚਾਰ ਕੀਤਾ ਜਾਵੇ।
ਹੁਣ ਦੇਖਣਾ ਹੋਵੇਗਾ ਕਿ ਭਾਜਪਾ ਹਾਈਕਮਾਂਡ ਵੱਲੋਂ ਉਨ੍ਹਾਂ ਦੀ ਦਾਅਵੇਦਾਰੀ ਨੂੰ ਕਿੰਨੀ ਅਹਿਮੀਅਤ ਦਿੱਤੀ ਜਾਂਦੀ ਹੈ।
ਜਨ ਵਾਰਤਾ ਪਰ ਫੋਕਸ ਨਿਊਜ਼ 24×7






